ਮਸ਼ਹੂਰ ਬਾਡੀ ਬਿਲਡਰ 'ਤੇ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ ਦਾ 42 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਕਸਰਤ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਬਾਥਰੂਮ 'ਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਵਰਕਆਊਟ ਕਰਨ ਤੋਂ ਬਾਅਦ ਵਾਸ਼ਰੂਮ ਗਿਆ ਸੀ ਪਰ ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਕੀਤੀ ਤੇ ਦੇਖਿਆ ਉਹ ਬਾਥਰੂਮ 'ਚ ਬੇਹੋਸ਼ ਪਿਆ ਹੋਇਆ ਹੈ | ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਸਨੂੰ ਤੁਰੰਤ ਹਸਪਤਾਲ ਲੈਕੇ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
.
Famous Bodybuilder Premraj Arora died of a heart attack after a workout.
.
.
.
#mrindia #premrajarora #heartattack